July 27, 2024 15:38:08

ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਪ੍ਰੋਜੈਕਟ ਹਾਸਲ ਹੋਇਆ

Sep19,2023 | Surinder Dalla | Chandigarh

 

 

ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਸਾਂਝ ਪ੍ਰੋਮਸ਼ਨ ਯੋਜਨਾ ਪ੍ਰੋਜੈਕਟ ਨਾਲ ਨਿਵਾਜਿਆ ਗਿਆ ਹੈ | ਇਸ ਪ੍ਰੋਜੈਕਟ ਦੀ ਕੁੱਲ ਰਾਸ਼ੀ 69.57 ਲੱਖ ਰੁਪਏ ਹੋਵੇਗੀ| ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਮਾਨਣ ਸਰੋਤ ਵਿਕਾਸ ਮੰਤਰਾਲੇ ਵੱਲੋਂ ਭਾਰਤ ਦੀ ਉਚ ਸਿੱਖਿਆ ਵਿਚ ਖੋਜ ਦੇ ਵਿਕਾਸ ਅਤੇ ਅਕਾਦਮਿਕ ਸਹੂਲਤਾਂ ਲਈ ਦਿੱਤਾ ਜਾਂਦਾ ਹੈ| ਇਸੇ ਪ੍ਰੋਜੈਕਟ ਤਹਿਤ ਭਾਰਤ ਦੀਆਂ ਉੱਚ ਸੰਸਥਾਵਾਂ ਨੂੰ ਦੁਨੀਆਂ ਦੇ ਸਿਖਰਲੇ ਸੰਸਥਾਨਾਂ ਨਾਲ ਸਾਂਝ ਬਨਾਉਣ ਦਾ ਮੌਕਾ ਮਿਲਦਾ ਹੈ| ਯੋਜਨਾ ਅਨੁਸਾਰ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਵਿਗਿਆਨੀਆਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਭਾਰਤੀ ਸੰਸਥਾਵਾਂ ਵਿਚ ਬੁਲਾਇਆ ਜਾਂਦਾ ਹੈ| ਇਹ ਪ੍ਰੋਜੈਕਟ ਪੀ.ਏ.ਯੂ. ਅਤੇ ਆਸਟਰੇਲੀਆਂ ਦੀ ਯੂਨੀਵਰਸਿਟੀ ਆਫ ਸਿਡਨੀ ਵਿਚਕਾਰ ਸਾਂਝ ਦਾ ਕੰਮ ਕਰੇਗਾ ਜਿਸਦਾ ਮੁੱਖ ਨਿਸ਼ਾਨਾ ਜੀਨ ਸੰਪਾਦਨ ਵਰਗੀਆਂ ਨਵੀਆਂ ਤਕਨੀਕਾਂ ਅਪਣਾ ਕੇ ਕਣਕ ਦੇ ਝਾੜ ਵਿਚ ਵਾਧੇ ਦੇ ਨਾਲ-ਨਾਲ ਦਾਣਿਆਂ ਦੇ ਅਕਾਰ ਅਤੇ ਕਣਕ ਵਿਚ ਕੁੰਗੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਕਰਨਾ ਹੋਵਗਾ|

ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਅਕਾਦਮਿਕ ਸਾਂਝ ਦਾ ਵਿਕਾਸ ਕਰਨਾ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਹੈ| ਪ੍ਰੋਜੈਕਟ ਤਹਿਤ ਆਸਟਰੇਲੀਆ ਦੇ ਮਾਹਿਰ ਵਿਗਿਆਨੀ ਪੀ.ਏ.ਯੂ. ਨਾਲ ਆਨਲਾਈਨ ਗੋਸ਼ਟੀਆਂ ਵਿਚ ਜੁੜਨਗੇ ਅਤੇ ਪੀ.ਏ.ਯੂ. ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਜੀਨ ਸੰਪਾਦਨ ਸੰਬੰਧੀ ਹੱਥੀ ਸਿਖਲਾਈ ਲਈ ਸਿਡਨੀ ਯੂਨੀਵਰਸਿਟੀ ਦਾ ਦੌਰਾ ਕਰਨਗੇ | ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜੀਨੋਮ ਸੰਪਾਦਨ ਅਜੋਕੇ ਸਮੇਂ ਦਾ ਉਭਰਦਾ ਖੇਤਰ ਹੈ ਅਤੇ ਇਹ ਪ੍ਰੋਜੈਕਟ ਇਸ ਦਿਸ਼ਾ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲਾ ਸਾਬਤ ਹੋਵੇਗਾ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੋਜੈਕਟ ਨਾਲ ਜੁੜੀ ਸਮੁੱਚੀ ਟੀਮ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਬਿਹਤਰ ਸਿੱਟਿਆਂ ਦੀ ਆਸ ਪ੍ਰਗਟਾਈ|

 

Pau-The-School-Of-Agricultural-Biotechnology-Has-Acquired-Academic-And-Research-Projects


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead