July 22, 2024 06:14:38

ਆਤਮ ਪਰਗਾਸ ਵੱਲੋਂ ਭਾਰਤੀ ਕਿਸਾਨ ਅੰਦੋਲਨ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦੀ ਯਾਦ ਵਿੱਚ ਪੀ. ਏ. ਯੂ. ਵਿਖੇ ਤ੍ਰਿਵੈਣੀ ਦੀ ਸਥਾਪਨਾ

Sep8,2023 | Surinder Dalla | ludhiana

 

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦੀ ਪੀ.ਏ.ਯੂ. ਇਕਾਈ ਵੱਲੋਂ ਮਿਤੀ 6 ਸਤੰਬਰ, 2023 ਨੂੰ ਲੁਧਿਆਣਾ ਜ਼ਿਲ੍ਹੇ ਦੇ 36 ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਗੁਰਦੁਆਰਾ ਸਾਹਿਬ, ਪੀ. ਏ. ਯੂ. ਵਿਖੇ ਵਿਸ਼ੇਸ਼ ਸਮਾਗਮ ਉਲੀਕਿਆ ਗਿਆ।  ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਉੱਪ-ਕੁਲਪਤੀ ਨੇ ਕਿਸਾਨ ਮੋਰਚੇ ਵਿੱਚ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਅਤੇ ਆਤਮ ਪਰਗਾਸ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਡਾ. ਵਰਿੰਦਰਪਾਲ ਸਿੰਘ, ਚੇਅਰਮੈਨ, ਆਤਮ ਪਰਗਾਸ ਅਤੇ ਪ੍ਰਮੁੱਖ ਭੂਮੀ ਵਿਗਿਆਨੀ, ਪੀ. ਏ. ਯੂ. ਨੇ ਦੱਸਿਆ ਕਿ ਆਤਮ ਪਰਗਾਸ ਟੀਮ ਨੇ ਕਿਸਾਨੀ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਜਾਂ ਫੱਟੜ ਹੋਏ ਦੇਸ਼ ਭਰ ਦੇ 1024 ਕਿਸਾਨਾਂ ਦੇ ਪਰਿਵਾਰਾਂ ਨਾਲ ਨਿੱਜੀ ਸੰਪਰਕ ਕਰਕੇ ਪਰਿਵਾਰਾਂ ਦਾ ਮੁਲਾਂਕਣ ਕੀਤਾ ਹੈ ਅਤੇ ਇਨ੍ਹਾਂ ਸਾਰੇ ਪਰਿਵਾਰਾਂ ਦੀ ਵਿਸਥਾਰਿਤ ਜਾਣਕਾਰੀ ਆਤਮ ਪਰਗਾਸ ਵੈਬਸਾਈਟ ਤੇ ਉਪਲਬਧ ਹੈ। ਆਤਮ ਪਰਗਾਸ ਟੀਮ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਤਮ ਨਿਰਭਰ ਕਰਨ ਲਈ ਛੋਟੇ ਕਾਰੋਬਰ ਸਥਾਪਿਤ ਕਰਨ ਵਿੱਚ ਸਹਿਯੋਗ ਕਰਨ ਦੇ ਨਾਲ-ਨਾਲ, ਬੱਚਿਆਂ ਦੀ ਪੜ੍ਹਾਈ, ਮਰੀਜ਼ਾਂ ਦੇ ਇਲਾਜ਼, ਅਤੇ ਲੋੜ ਅਨੁਸਾਰ ਘਰਾਂ ਦੀ ਉਸਾਰੀ ਅਤੇ ਮੁਰੰਮਤ ਲਈ ਵੀ ਸਹਿਯੋਗ ਕੀਤਾ ਗਿਆ ਹੈ। ਹਰ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਇੱਕ-ਇੱਕ ਪੜ੍ਹੇ ਲਿਖੇ ਵਿਅਕਤੀ ਨੂੰ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਪਰਿਵਾਰ ਆਪਣੀਆਂ ਲੋੜਾਂ ਲਈ ਸੰਬੰਧਤ ਮੈਂਬਰ ਨਾਲ ਸੰਪਰਕ ਕਰ ਸਕਣ।


ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨੀ ਮੋਰਚੇ ਵਿੱਚ ਜਾਨਾਂ ਵਾਰਨ ਵਾਲੇ ਕਿਸਾਨਾਂ ਦੀ ਯਾਦ ਵਿੱਚ ਨਿੰਮ, ਪਿੱਪਲ ਅਤੇ ਬੋਹੜ ਦੇ ਬੂਟੇ ਲਗਾ ਕੇ ਤ੍ਰਿਵੈਣੀ ਵੀ ਸਥਾਪਿਤ ਕੀਤੀ।ਡਾ. ਵਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਉਣ ਵਾਲੀਆਂ ਪੀੜੀਆਂ ਤੱਕ ਕਿਸਾਨੀ ਅੰਦੋਲਨ ਦੀ ਯਾਦ ਬਣਾਈ ਰੱਖਣ ਲਈ ਜਾਨ ਵਾਰ ਗਏ ਹਰ ਕਿਸਾਨ ਦੇ ਪਿੰਡ ਵਿਖੇ ਤ੍ਰਿਵੈਣੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਆਤਮ ਪਰਗਾਸ ਦੀਆਂ ਨਿਸ਼ਕਾਮ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਕਰਕੇ ਇਹ ਸੇਵਾਵਾਂ ਨਿਭਾ ਰਹੀਆਂ ਹਨ। ਇਸ  ਮੌਕੇ ਡਾ. ਰਿਸ਼ੀ ਇੰਦਰ ਸਿੰਘ ਗਿੱਲ,ਅਸਟੇਟ ਅਫ਼ਸਰ, ਪੀ.ਏ.ਯੂ., ਡਾ. ਤਜਿੰਦਰ ਸਿੰਘ ਬੈਂਸ, ਸਾਬਕਾ ਅਸਟੇਟ ਅਫ਼ਸਰ, ਪੀ.ਏ.ਯੂ, ਡਾ. ਭੁਪਿੰਦਰ ਸਿੰਘ, ਸਾਬਕਾ ਡਾਇਰੈਕਟਰ, ਪੀ.ਏ.ਯੂ., ਗੁਰਦਾਸਪੁਰ, ਵੱਖ-ਵੱਖ ਵਿਭਾਗਾਂ ਦੇ ਵਿਗਿਆਨੀ, ਐਨ. ਐਸ. ਐਸ. ਵਲੰਟੀਅਰ, ਅਤੇ ਪੀ.ਏ.ਯੂ. ਦੇ ਵਿਦਿਆਰਥੀ ਵੀ ਮੌਜੂਦ ਸਨ। ਤੇਜਿੰਦਰ ਕੌਰ, ਵਿਦਿਆਰਥਣ, ਪੀ. ਐੱਚ. ਡੀ. ਭੂਮੀ ਵਿਗਿਆਨ ਵਿਭਾਗ, ਪੀ. ਏ. ਯੂ. ਨੇ ਪ੍ਰੋਗਰਾਮ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ।

In-Memory-Of-The-Farmers-Who-Sacrificed-Their-Lives-During-The-Indian-Farmer-Movement-By-Atam-Pargas-P-A-U-Establishment-Of-Trivaini-At


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead