ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਸਰੋਤ ਪ੍ਰਬੰਧਨ ਅਤੇ ਖ਼ਪਤਕਾਰ ਵਿਗਿਆਨ ਵਿਭਾਗ ਨੇ ਖੇਤੀਬਾੜੀ ਵਿਚ ਔਰਤਾਂ ਸੰਬੰਧੀ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਸਕੂਲੀ ਬੱਚਿਆ ਨੂੰ ਮੋਮਬੱਤੀਆਂ ਬਨਾਉਣ ਦੀ ਸਿਖਲਾਈ ਦਿੱਤੀ| ਇਹ ਸਿਖਲਾਈ ਬੀਤੇ ਦਿਨੀਂ ਸਰਕਾਰੀ ਸਮਾਰਟ ਸੈਕੰਡਰੀ ਸਕੂਲ ਹਲਵਾਰਾ ਵਿਖੇ ਆਯੋਜਿਤ ਕੀਤੀ ਗਈ| ਇਸ ਸਿਖਲਾਈ ਦਾ ਉਦੇਸ਼ ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਸਕੂਲਾਂ ਦੇ ਬੱਚਿਆਂ ਨੂੰ ਸਿਖਲਾਈ ਹੁਨਰ ਪ੍ਰਦਾਨ ਕਰਨਾ ਸੀ| ਇਸ ਵਿਚ 47 ਵਿਦਿਆਰਥੀ ਅਤੇ ਤਿੰਨ ਅਧਿਆਪਕ ਸ਼ਾਮਿਲ ਹੋਏ|
ਪ੍ਰੋਜੈਕਟ ਦੇ ਮਾਹਿਰ ਡਾ. ਸ਼ਿਵਾਨੀ ਰਾਣਾ ਨੇ ਮੋਮਬੱਤੀਆਂ ਬਨਾਉਣ ਬਾਰੇ ਭਾਸ਼ਣ ਅਤੇ ਸਿਖਲਾਈ ਪ੍ਰਦਰਸ਼ਨ ਦਿੱਤਾ| ਇਸਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਲਈ ਜ਼ਰੂਰੀ ਸਮੱਗਰੀ ਬਾਰੇ ਗੱਲ ਕਰਦਿਆਂ ਇਸ ਨੂੰ ਕਿੱਤੇ ਦੇ ਤੌਰ ਤੇ ਕਰਨ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ| ਇਸਦੇ ਨਾਲ ਹੀ ਉਹਨਾਂ ਨੇ ਮੋਮਬੱਤੀਆਂ ਦੀ ਪੈਕਿੰਗ ਅਤੇ ਮੰਡੀਕਰਨ ਬਾਰੇ ਜ਼ਰੂਰੀ ਸਾਵਧਾਨੀਆਂ ਵੀ ਦੱਸੀਆਂ|
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਅਗਰਵਾਲ ਨੇ ਪੀ.ਏ.ਯੂ. ਮਾਹਿਰਾਂ ਵੱਲੋਂ ਇਸ ਮੁੱਲਵਾਨ ਸਿਖਲਾਈ ਲਈ ਉਹਨਾਂ ਦਾ ਧੰਨਵਾਦ ਕੀਤਾ|