ਹਨੂਮਾਨਗੜ੍ਹ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੇ ਚਾਰ ਵਾਰ ਜਿੱਤੇ ਵਿਧਾਇਕ ਵਿਨੋਦ ਕੁਮਾਰ ਚੌਧਰੀ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਵਿਚ ਕੁੱਲ ਹਿੰ" />
March 4, 2024 20:01:26

ਹਨੂਮਾਨਗੜ੍ਹ ਦੀ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਨੇ ਚੌਧਰੀ ਵਿਨੋਦ ਕੁਮਾਰ ਦੀ ਜਿੱਤ ਨੂੰ ਯਕੀਨੀ ਬਣਾਇਆ

Nov22,2023 | Surinder Dalla |

ਹਨੂਮਾਨਗੜ੍ਹ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੇ ਚਾਰ ਵਾਰ ਜਿੱਤੇ ਵਿਧਾਇਕ ਵਿਨੋਦ ਕੁਮਾਰ ਚੌਧਰੀ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਵਿਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ, ਸੀਨੀਅਰ ਨੇਤਾ ਕੁਮਾਰੀ ਸ਼ੈਲਜਾ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ, ਇੰਚਾਰਜ ਕਾਂਗਰਸ ਰਾਜਸਥਾਨ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪੁੱਜੇ। ਇਸ ਸਮੇਂ ਹਲਕਾ ਹਨੂਮਾਨਗੜ੍ਹ ਦੇ ਕੁੱਲ ਹਿੰਦ ਕਾਂਗਰਸ ਵੱਲੋਂ ਨਿਯੁਕਤ ਕੀਤੇ ਅਬਜਰਵਰ ਅਤੇ ਓ.ਬੀ.ਸੀ. ਵਿਭਾਗ ਦੇ ਹਿਮਾਚਲ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਅਤੇ ਵਾਈਸ ਪ੍ਰਧਾਨ ਗੁਲਸ਼ਨ ਬਾਵਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

           ਇਸ ਸਮੇਂ ਸ਼੍ਰੀ ਬਾਵਾ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ 25 ਨਵੰਬਰ ਨੂੰ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਇਮਤਿਹਾਨ ਹੈ ਜਿਸ ਵਿਚ ਅਸ਼ੋਕ ਗਹਿਲੋਤ ਵੱਡੇ ਫਰਕ ਨਾਲ ਰਾਜਸਥਾਨ 'ਚ ਕਾਂਗਰਸ ਪਾਰਟੀ ਦੀ ਨੀਯਤ ਅਤੇ ਨੀਤੀ 'ਤੇ ਵਿਸ਼ਵਾਸ ਕਰਨ ਅਤੇ ਸੂਬੇ ਦੇ ਹਰ ਵਰਗ ਦੇ ਲੋਕਾਂ ਕਿਸਾਨ, ਵਿਉਪਾਰੀ, ਕਾਰਖ਼ਾਨੇਦਾਰ, ਦੁਕਾਨਦਾਰ, ਮਜ਼ਦੂਰ, ਮੁਲਾਜ਼ਮ ਅਤੇ ਯੂਥ ਲਈ ਕੀਤੇ ਕੰਮਾਂ ਕਰਕੇ ਭਾਰੀ ਜਿੱਤ ਪ੍ਰਾਪਤ ਕਰਨਗੇ। ਉਹਨਾਂ ਕਿਹਾ ਕਿ ਰਾਜਸਥਾਨ ਦੇ ਵੋਟਰਾਂ ਦਾ ਵਿਸ਼ਵਾਸ ਜਿੱਤਣ ਵਿਚ ਸ਼੍ਰੀ ਗਹਿਲੋਤ ਕਾਮਯਾਬ ਹੋਣਗੇ। ਉਹਨਾਂ ਕਿਹਾ ਕਿ ਹਨੂਮਾਨਗੜ੍ਹ ਹਲਕੇ ਦੇ ਸੂਝਵਾਨ, ਦੂਰਅੰਦੇਸ਼ ਸੋਚ ਦੇ ਵੋਟਰ, ਸ਼ਾਂਤੀ, ਸਹਿਜ, ਸਚਾਈ ਅਤੇ ਸਪਸ਼ਟਤਾ ਦੀ ਮਿਸਾਲ ਚੌਧਰੀ ਵਿਨੋਦ ਕੁਮਾਰ ਹੈ ਅਤੇ ਉਹਨਾਂ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦਾ ਅਹਿਸਾਨ ਚੁਕਾਉਂਦੇ ਹੋਏ ਇੱਕ ਇੱਕ ਵੋਟ ਉਹਨਾਂ ਦੇ ਹੱਕ ਵਿਚ ਪਾ ਕੇ ਪੰਜਵੀਂ ਵਾਰ ਵਿਧਾਇਕ ਹੀ ਨਹੀਂ ਸਗੋਂ ਕੈਬਨਿਟ ਮੰਤਰੀ ਵੀ ਬਣਾਉਣਗੇ। ਇਸ ਸਮੇਂ ਸਟੇਜ ਦਾ ਸਮੁੱਚਾ ਪ੍ਰਬੰਧ ਮੁਨੀਸ਼ ਧਾਰਨੀਆਂ ਨੇ ਚਲਾਇਆ ਅਤੇ ਯੂਥ ਨੇਤਾ ਰੋਹਿਤ ਸੁਆਮੀ, ਪਿਊਸ਼ ਮੂੰਗਾ, ਬਲਾਕ ਪ੍ਰਧਾਨ ਨਵਨੀਤ ਕੌਰ ਸਰਪੰਚ, ਸੰਦੀਪ ਸਿੱਧੂ ਸਰਪੰਚ, ਪੰਚਾਇਤ ਸੰਮਤੀ ਪ੍ਰਧਾਨ ਦਿਯਾ ਰਾਮ ਜਾਖੜ, ਯੂਥ ਨੇਤਾ ਦਿਨੇਸ਼ ਬਾਧੂ, ਸਰਪੰਚ ਬਾਰਿਸ ਅਲੀ, ਮਨਮੋਹਣ ਸੋਨੀ ਪ੍ਰਧਾਨ ਓ.ਬੀ.ਸੀ. ਆਦਿ ਹਾਜ਼ਰ ਸਨ।

-


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead