4 ਵਿਅਕਤੀਆਂ ਨੂੰ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਇੱਕ ਕਾਰ ਕੀਤਾ ਕਾਬੂ
September 12, 2025
4-Persons-Arrested-With-Two-Quin

bureau / Bathinda

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸੀ.ਆਈ.ਏ ਸਟਾਫ-2 ਬਠਿੰਡਾ ਦੀ ਟੀਮ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਇਕ ਕਾਰ ਬਰਾਮਦ ਕੀਤੀ। ਇਹ ਜਾਣਕਾਰੀ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਸਾਂਝੀ ਕੀਤੀ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਦੀ ਟੀਮ ਵੱਲੋਂ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੇ ਸਬੰਧ ਵਿੱਚ ਭੁੱਚੋ ਦੇ ਲਵੇਰੀਸਰ ਰੋਡ ਸਾਹਮਣੇ ਰੂੰਮੀਵਾਲਾ ਤੋਂ ਇੱਕ ਕਾਰ ਈਲੈਟਰਾ ਰੰਗ ਚਿੱਟਾ ਨੰਬਰੀ HR-26BW-8155 ਵਿੱਚੋਂ 04 ਨੌਜਵਾਨਾ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 8 ਗੱਟੇ ਭੁੱਕੀ ਚੂਰਾ ਪੋਸਤ ਕੁੱਲ 200 ਕਿੱਲੋ (ਦੋ ਕੁਇੰਟਲ) ਬਰਾਮਦ ਕੀਤੀ, ਜਿਨ੍ਹਾਂ ਤੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਤਿੰਦਰ ਪੁੱਤਰ ਸੁਰਜੀਤ ਸਿੰਘ ਪੁੱਤਰ ਰਾਮਾਂ ਨੰਦ ਵਾਸੀ ਮਨੋਹਰਪੁਰ, ਜ਼ਿਲ੍ਹਾ ਜੀਦ (ਹਰਿਆਣਾ), ਰਾਮਜਾਨ ਸਾਹ ਪੁੱਤਰ ਜਮਬੀਲ ਸਾਹ ਪੁੱਤਰ ਮੁਸਤਾਕ ਮੁਹੰਮਦ ਵਾਸੀ ਮਿਸਰਵਾਲਾ, ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ), ਵਿਨੋਦ ਪੁੱਤਰ ਰਾਮੇਸ ਪੁੱਤਰ ਹਰਦੇਵਾ ਵਾਸੀ ਭੈਣੀ ਹਮੀਰਪੁਰ, ਜ਼ਿਲ੍ਹਾ ਹਿਸਾਰ (ਹਰਿਆਣਾ) ਅਤੇ ਜੋਗਿੰਦਰ ਸਿੰਘ ਉਰਫ ਜੋਗੀ ਪੁੱਤਰ ਮਹਾਂਵੀਰ ਪੁੱਤਰ ਹਰੀ ਸਿੰਘ ਵਾਸੀ ਬੜੌਦੀ, ਜ਼ਿਲ੍ਹਾ ਜੀਂਦ (ਹਰਿਆਣਾ) ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਇਹ ਭੁੱਕੀ ਚੂਰਾ ਪੋਸਤ ਰਾਜਸਥਾਨ ਦੇ ਇਲਾਕੇ ਤੋਂ ਖਰੀਦ ਕੇ ਲਿਆਏ ਸੀ, ਜੋ ਇਹ ਖੇਪ ਅੱਗੇ ਇਨ੍ਹਾਂ ਵੱਲੋਂ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪ੍ਰਚੂਨ ਦੇ ਹਿਸਾਬ ਨਾਲ ਵੇਚੀ ਜਾਣੀ ਸੀ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਦੌਰਾਨੇ ਪੁੱਛ-ਗਿੱਛ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

4 Persons Arrested With Two Quintals Of Poppy Husk And A Car


Recommended Posts