April 18, 2024
A criminal absconding named Raju Shooter admitted to Civil Hospital in Tarn Taran;case is filed
Surinder Dalla /
ਕੁਝ ਮਹੀਨੇ ਪਹਿਲਾਂ ਫੜਿਆ ਗਿਆ ਰਾਜੂ ਸ਼ੂਟਰ ਨਾਮਕ ਅਪਰਾਧੀ ਅੱਧੀ ਰਾਤ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਉਸ ਨੂੰ ਕਥਿਤ ਤੌਰ 'ਤੇ ਦੋ ਵਿਅਕਤੀਆਂ ਨੇ ਹਸਪਤਾਲ ਤੋਂ ਅਗਵਾ ਕਰ ਲਿਆ ਸੀ। ਹਾਲਾਂਕਿ ਉਸ ਸਮੇਂ ਜੇਲ੍ਹ ਗਾਰਡ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਅਸ਼ਵਨੀ ਕਪੂਰ ਤੇ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ। ਦੱਸਣਯੋਗ ਹੈ ਕਿ ਰਾਜੂ ਸ਼ੂਟਰ ਨੂੰ ਕੁਝ ਮਹੀਨੇ ਪਹਿਲਾਂ ਸੀਆਈ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਸੀ ਅਤੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਰਾਜੂ ਸ਼ੂਟਰ ਨੂੰ ਹਾਲਤ ਵਿਗੜਨ ਕਾਰਨ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੂਜੇ ਪਾਸੇ ਪੁਲਿਸ ਦਾ ਮੰਨਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਰਾਜੂ ਸ਼ੂਟਰ ਦੇ ਦਾਖ਼ਲ ਹੋਣ ਸਬੰਧੀ ਸਥਾਨਕ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ | ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
A Criminal Absconding Named Raju Shooter Admitted To Civil Hospital In Tarn Taran case Is Filed